Guru Angad Dev ji Bio In Punjabi


ਗੁਰੂ ਅੰਗਦ ਦੇਵ

ਗੁਰੂ ਅੰਗਦ ਸਾਹਿਬ ਜੀ ਸਿੱਖਾਂ ਦੇ ਦੂਜੇ ਗੁਰੂ ਮੰਨੇ ਜਾਂਦੇ ਹਨ। ਇਹਨਾਂ ਨੇ 1539ਈ. ਤੋਂ ਲੈ ਕੇ 1552ਈ ਤੱਕ ਸਿੱਖ ਪੰਥ ਦੀ ਅਗਵਾਈ ਕੀਤੀ। ਭਾਰਤ ਉੱਪਰ ਉਸ ਸਮੇਂ ਮੁਗਲ ਬਾਦਸ਼ਾਹ ਹਮਾਯੂੰ ਦੀ ਹਕੂਮਤ ਸੀ। ਗੁਰੂ ਅੰਗਦ ਦੇਵ ਜੀ ਦਾ ਗੁਰਗੱਦੀ ਕਾਲ ਭਾਰਤ ਵਿੱਚ ਰਾਜਨੀਤਿਕ ਦ੍ਰਿਸ਼ਟੀ ਤੋਂ ਆਰਜਾਕਤਾ ਦਾ ਦੌਰ ਸੀ। ਜਾਹਨ ਮੈਲਕਮ ਵਰਗੇ ਕੁਝ ਇਤਿਹਾਸਕਾਰ ਉਹਨਾਂ ਦੇ ਗੁਰਿਆਈ ਕਾਲ ਨੂੰ ਕੋਈ ਮਹੱਤਵ ਨਹੀਂ ਦਿੰਦੇ ਪਰ ਗੁੁਰੂ ਨਾਲ ਵਿਚਾਰਿਆ ਪਤਾ ਚਲਦਾ ਹੈ ਕਿ ਸਿੱਖ ਧਰਮ ਦੇ ਵਿਕਾਸ ਤੇ ਸੰਗਠਨ ਲਈ ਉਹਨਾਂ ਦਾ ਗੁਰਿਆਈ ਕਾਲ ਵੀ ਬੜਾ ਅਹਿਮ ਸੀ। ਗੁਰੂ ਜੀ ਨੇ ਗੁਰਮੁੱਖੀ ਲਿਪੀ ਦੀ ਸਥਾਪਨਾ ਕੀਤੀ। ਉਹਨਾਂ ਨੇ ਲੰਗਰ ਪ੍ਰਥਾ ਵੀ ਚਲਾਈ ਤੇ ਸੰਗਤ ਤੇ ਪੰਗਤ ਦੀ ਪ੍ਰਥਾ ਵੀ ਚਲਾਈ।ਅਾਪ

ਜੀਵਨ
ਸ੍ਰੀ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੇ ਬੈਠਣ ਵਾਲੇ ਦੂਜੇ ਗੁਰਦੇਵ ਗੁਰੂ ਅੰਗਦ ਸਾਹਿਬ ਜੀ ਦਾ ਜਨਮ 4 ਵੈਸਾਖ 1561 ਬਿਕ੍ਰਮੀ ਅਰਥਾਤ 18 ਅਪਰੈਲ 1504 ਈਸਵੀਂ ਨੂੰ ਭਾਈ ਫੇਰੂਮਾਲ ਜੀ ਤੇ ਮਾਤਾ ਦਇਆ ਕੌਰ ਜੀ ਦੇ ਘਰ ਜ਼ਿਲ੍ਹਾਂ ਫਿਰੋਜ਼ਪੁਰ ਦੇ ਪਿੰਡ ‘ਮੱਤੇ ਦੀ ਸਰਾਂ` ਵਿਖੇ ਹੋਇਆ। ਆਪ ਜੀ ਦਾ ਵਿਆਹ ਸ੍ਰੀ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਜੀ ਨਾਲ ਸੰਘਰ ਪਿੰਡ ਵਿਖੇ ਹੋਇਆ। ਆਪ ਜੀ ਦੇ ਦੋ ਸਾਹਿਬਜਦੇ ਸ੍ਰੀ ਦਾਤੂ ਜੀ ਤੇ ਸ੍ਰੀ ਦਾਸੂ ਜੀ ਤੇ ਦੋ ਸਪੁੱਤਰੀਆਂ ਬੀਬੀ ਅਮਰੋ ਜੀ ਤੇ ਬੀਬੀ ਅਣੋਖੀ ਜੀ ਸਨ। ਆਪ ਜੀ ਦਾ ਪਹਿਲਾ ਨਾ ਭਾਈ ਲਹਿਣਾ ਸੀ। ਜਦ ਆਪ ਘੋੜੀ ਚੜ੍ਹਕੇ ਸਤਿਗੁਰਾ ਦੇ ਦਰਸ਼ਨਾ ਲਈ ਤੁਰ ਪਏ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾ ਕਿਹਾ ਆਪੁਰਖਾ ਮੈਂ ਵੀਉੱਪਰ ਹੀ ਜਾਣਾ ਹੈ। ਆਪਣੀ ਧਰਮਸਾਲਾ ਪੁੱਜ ਕੇ ਜਦ ਗੁਰਦੇਵ ਦੂਜੇ ਪਾਸੇ ਹੋ ਆਮਨ ਉੱਤੇ ਆ ਬਿਰਾਜੇ ਤਾਂ ਭਾਈ ਲਹਿਣ। ਜੀ ਨੇ ਮੱਥਾ ਟੇਕ ਕੇ ਵੇਖਿਆ ਕਿ ਇਹ ਉਹੀ ਹਨ ਜੋ ਮੇਰੀ ਘੋੜੀ ਅੱਗੇ-ਅੱਗੇ ਪੈਦਲ ਮੈਨੂੰ ਲਿਆਏ ਹਨ। ਬਸ ਫਿਰ ਉਨ੍ਹਾਂ ਨੇ ਚਰਨੀ ਢਹਿਕੇ ਖਿਮਾ ਮੰਗੀ ਤੇ ਵਾਹ-ਪੁਰਖਾ ਤੇਗ ਨਾਉ ‘ਲਹਿਣਾ` ਹੈ ਜੇ ਤੂੰ ਲਹਿਣਾ ਹੈ ਅਸੀਂ ‘ਦੇਣਾ` ਹੈ। ਗੁਰੂ ਅੰਗਦ ਦੇਵ ਜੀ ਦੇ ਸਮੁੱਚੇ ਜੀਵਨ ਦੇ ਤਿੰਨ ਪਰਤਖ ਹਿੱਸੇ ਬਣਦੇ ਹਨ। ਪਹਿਲਾ ਹਿੱਸਾ ਉਹ ਹੈ ਜੋ ਆਪ ਨੇ ਦੇਵੀ ਪੂਜਾ ਵਿੱਚ ਗੁਜ਼ਰਿਆ ਇਹ ਸੰਨ 1504 ਤੋਂ 1533 ਤੀਕ ਦਾ ਹੈ। ਦੂਜਾ ਹਿੱਸਾ ਉਹ ਹੈ ਜੋ ਆਪਦੀ ਗੁਰੂ ਭਗਤੀ ਵਿੱਚ ਗੁਜਰਿਆ ਸੰਨ 1532 ਤੋਂ 1534 ਤੀਕਦਾ ਹੈ ਤੀਜਾ ਆਪ ਨੇ ਗੁਰਗਦੀ ਬਿਰਾਜਮਾਨ ਹੋ ਕੇ ਪ੍ਰਥਮ ਗੁਰੂ ਨਾਨਕ ਸਾਹਿਬ ਜੀ ਦੇ ਨਿਪੁਨ ਨੂੰ ਅਗੇ ਵਧਾਦਿਆ ਇਹ ਮੰਨ 1439 ਤੇ 1552 ਤੀਕ ਦਾ ਹੈ। ਨਾਨਕ ਕੁਲਿ ਨਿੰਮਲ ਅਵਤਰ੍ਹਿਉ ਅੰਗਦ ਲਹਣੇ ਸੰਗਿ ਹੁਆ॥ ਗੁਰੂ ਅਮਰਦਾਸ ਤਾਰਣ ਤਰਣ ਜਨਮ-ਜਨਮਪਾ ਸਰਣਿਤੁਅ॥

ਰਚਨਾਵਾਂ/ਸਲੋਕਾਂ ਦਾ ਵੇਰਵਾ
ਗੁਰੂ ਅੰਗਦ ਸਾਹਿਬ ਜੀ ਦੇ 63 ਸਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਵਿੱਚ ਅੰਕਿਤ ਹਨ। ਇਹੋ ਆਪ ਜੀ ਦੀ ਸੰਪੂਰਣ ਰਚਨਾ ਹੈ। ਜਿਸਦਾ ਆਕਾਰ ਬਹੁਤ ਥੋੜਾ ਹੈ। ਆਪ ਦੇ ਸਲੋਕ ਗੁਰੂ ਅੰਗਦ ਸਾਹਿਬ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਨ 1604 ਈ. ਵਿੱਚ ਸੰਪਦਨਾ ਕਰਨ ਤੋਂ ਪਹਿਲਾਂ ‘ਵਾਂਗ` ਦਾ ਰੂਪ ਕੇਵਲ ਪਉੜੀਆਂ ਦਾ ਹੀ ਸੀ ਅਤੇ ਇੱਕ ‘ਵਾਰ` ਦੀਆਂ ਸਾਰੀਆਂ ਪਾਉੜੀਆਂ ਇਕੋ ਮਹਲੇ ਜਾ ਕਰਤਾ ਦੀਆਂ ਰਚੀਆਂ ਸਨ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਉੜੀਆਂ ਨਾਲ ਸਲੋਕ ਲਗਾਏ। ਜਿਸੇ ਇੱਕ ‘ਵਾਰ` ਦੀਆਂ ਪਉੜੀਆਂ ਤੇ ਆਸ ਕਰ ਕੇ ਇਕੋ ਮਹਲੇ ਦੀਆਂ ਰਚਨਾ ਸਨ ਪਰ ਸਲੋਕ ਹੋਰ ਗੁਰੂ ਸਹਿਬਾਨ ਦੇ ਵੀ ਨਾਲ ਲਗਾਏ ਗਏ। ‘ਵਾਰ` ਵਿੱਚ ਸਮੁੱਚੀ ‘ਵਾਰ` ਉਸੇ ਮਹਲੇ ਦੇ ਸੰਕੇਤ ਥੱਲੇ ਅੰਕਤ ਕੀਤੀ ਗਈ ਜੋ ‘ਵਾਰ` ਦੀਆਂ ਪਉੜੀਆਂ ਦਾ ਕਰਤਾ ਸੀ। ਸੋ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਨਾਂ ਤੇ ਕੋਈ ਵਾਰ ਨਹੀਂ ਹੈ ਪਰ ਹੋਰ ਮਹਲਿਆਂ ਦੀਆਂ ‘ਵਾਰਾਂ` ਵਿੱਚ ਇਹਨਾਂ ਦੇ ਸਲੋਕ ਦਰਜ ਹਨ। ਆਪ ਦੇ ਸਲੋਕਾਂ ਦਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ‘ਵਾਰਾਂ` ਵਿੱਚ ਵੇਰਵਾ ਇਸ ਪ੍ਰਚਾਰ ਹੈ:- ਵਾਰ ਸ੍ਰੀ ਰਾਗ ਮਹਲਾ 2 (ਦੋ ਸਲੋਕ) ਵਾਰ ਮਾਝ ਮਹਲਾ 2 (ਬਾਰਾ ਸਲੋਕ) ਵਾਰ ਆਸਾ ਮਹਲਾ 2 (ਚੌਦਾਂ ਸਲੋਕ) ਵਾਰ ਸੋਰਨਿ ਮਹਲਾ 2 (ਇਕ ਸਲੋਕ) ਵਾਰ ਸੂਹੀ ਮਹਲਾ 2 (ਗਿਆਰਾ ਸਲੋਕ) ਵਾਰ ਰਾਮਕਲੀ ਮਹਲਾ 2 (ਸੱਤ ਸਲੋਕ) ਵਾਰ ਮਾਰੂ ਮਹਲਾ 2 (ਇਕ ਸਲੋਕ) ਵਾਰ ਸਾਰੰਗ ਮਹਲਾ 2 (ਨੌਂ ਸਲੋਕ) ਵਾਰ ਸਵਾਰ ਮਹਲਾ 2 (ਪੰਜ ਸਲੋਕ)

3. ਵਾਰ ਆਸਾ ਮਹਲਾ 2 ਜੇ ਸਉ ਚੰਦਾ ਉਗਵਰਿ ਸੂਰਜ ਚੜਹਿ ਹਜਾਰਾ॥ ਏਤੇ ਚਾਨਣ ਹੌਦਿਆਂ ਗੁਰ ਬਿਨੁ ਘੋਰ ਅੰਧਾਰ॥2॥ (ਗੁਰੂ ਮਨੁੱਖ ਨੂੰ ਦੇਵਤਾ ਬਣਾ ਦਿੰਦਾ ਹੈ। ਗੁਰੂ ਮਨੁੱਖ ਨੂੰ ਸੁਚੇਤ ਕਰਦਾ ਹੈ) ਪਰ ਗੁਰੂ ਤੋਂ ਬਿਨਾਂ ਮਨ ਵਿੱਚ ਅੰਧੇਰਾ ਹੀ ਰਹਿੰਦਾ ਹੈ ਭਾਵੇਂ ਸੈਂਕੜੇ ਚੰਦ ਅਤੇ ਹਜਾਰਾਂ ਸੂਰਜ ਚੜੇ ਹੋਣ। ਨਾਨਕ ਦੁਨੀਆਂ ਦੀਆਂ ਵਡਿਆਈਆਂ ਅਵੀ ਸੇਤੀ ਜਾਂਲਿ॥ ਏਨੀ ਜਲੀਵੀਂ ਨਾਮ ਵਿਸਾਰਿਆ ਇੱਕ ਨ ਚਲੀਆ ਨਾਲਿ॥2॥ ਮਨਮੁਖ ਦੁਨੀਆਂ ਪਦਾਰਥਕ ਵਡਿਆਈਆ ਵਿੱਚ ਲਗਦੇ ਹਨ ਅਤੇ ਨਾਮ ਭੁਲ ਦਿੰਦੇ ਹਨ। ਦੁਨੀਆਂ ਦੀਆਂ ਵਡਿਆਈਆ ਸਾੜਨ ਜੋਗ ਹਨ। ਇਹ ਨਾਲ ਨਹੀਂ ਨਿਭਦੀਆਂ। ਗੁਰੂ ਅੰਗਦ ਸਾਹਿਬ ਜੀ ਨੇ ਇਹਨਾਂ ਸਲੋਕਾਂ ਵਿੱਚ ਜੀਵਨ ਦੇ ਅਨੇਕ ਸਿਧਾਂਤਾ, ਸੰਕਲਪਾਂ, ਪੱਖਾਂ, ਵਸਤਾਂ, ਜ਼ਜਬਿਆ, ਵਿਚਾਰਾਂ, ਬਾਰੇ ਆਵੇ ਵਿਸ਼ੇਸ਼ ਦ੍ਰਿਸ਼ਟੀਕੋਨ ਦਸੇ ਹਨ। ਆਪ ਦਾ ਪਰਮੁਖ ਵਿਸ਼ਾ ਪ੍ਰਭੂ-ਪ੍ਰੇਮ ਹੈ। ਪਰ ਆਪਣੇ ਆਪ ਹੀ ਉਹਨਾਂ ਸਾਰੇ ਪੱਖਾਂ ਦੀ ਵਿਚਾਰ ਵੀ ਆ ਗਈ ਹੈ ਜੋ ਪ੍ਰੇਮ ਦੇ ਰਸਤੇ ਵਿੱਚ ਸਹਾਇਕ ਜਾਂ ਬਾਧਕ ਹਨ।

ਹਵਾਲੇ
1. ਗੁਰੂ ਅੰਗਦ ਦੇਵ ਜੀ ਤਾਰਨ ਸਿੰਘ
2. ਜੀਵਨ ਸ੍ਰੀ ਗੁਰੂ ਦੇਵ ਜੀ ਬਲਜੀਤ ਕੌਰ ਤੁਲਸੀ
3. ਸ੍ਰੀ ਗੁਰੂ ਅੰਗਦ ਦੇਵ, ਗੁਰ ਚੇਲਾ, ਚੇਲਾ ਗੁਰੂ ਡਾ. ਗੁਰਨਾਮ ਕੌਰ/ਡਾ.ਰਜਣਜੀਤ ਸਿੰਘ ਘੁੰਮਣ
4. ਬਾਣੀ ਗੁਰੂ ਅੰਗਦ ਦੇਵ ਸਾਹਿਬ ਲਛਮਨ ਚੇਲਾਰਾਮ

WAHEGURU JI

0 comments:

Post a Comment

Contact

Talk to us

Hello, Guys . I Am Bhinder Singh How Can I Help You. Please Contact With Some Options.For More Conatct Details Visit Me Website Conatct Page.CLICK_HERE

Email:

bhinderbadraofficial@gmail.com

Phone:

+91 9815934630

Work Time:

Monday - Sunday From 10am to 3pm

THIS WEBSITE HAS BEEN UPDATED ON 08-06-2019.